Courses
1 cohorts are meeting right now, and 9 courses are open for self-paced study. Everything else returns as a live cohort, so join a list and you will hear first.
Available now
In progress
Live now · Punjabi
ਵਿਸਮਾਦੀ ਪੂੰਜੀ (Wondrous Capital)
ਸਿਆਸੀ ਆਰਥਿਕਤਾ ਦਾ ਸਿੱਖ ਬਦਲ ਕੀ ਹੋ ਸਕਦਾ ਹੈ? ਡਾ. ਗੁਰਭਗਤ ਸਿੰਘ ਦੀ ਕਿਤਾਬ ਵਿਸਮਾਦੀ ਪੂੰਜੀ ਦੀ ਸਾਂਝੀ ਪੜ੍ਹਤ ਰਾਹੀਂ ਪੂੰਜੀਵਾਦ ਅਤੇ ਸਮਾਜਵਾਦ ਤੋਂ ਪਰ੍ਹੇ ਤੀਜੇ ਬਦਲ ਦੀ ਖੋਜ। ਪੰਦਰਾਂ ਬੈਠਕਾਂ ਵਿੱਚ ਕਿਤਾਬ ਦੇ ਤੇਰਾਂ ਕਾਂਡ ਫ਼ਲਸਫ਼ੇ ਅਤੇ ਆਲੋਚਨਾਤਮਿਕ ਚਿੰਤਨ ਦੇ ਹਵਾਲੇ ਨਾਲ਼ ਵਿਚਾਰੇ ਜਾਣਗੇ।
Summer 2026 · Punjabi
ਸਮੂਹਿਕ ਅਗਵਾਈ
ਸਿੱਖੀ ਵਿੱਚ ਸਮੂਹਿਕ ਅਗਵਾਈ ਦਾ ਆਪਣਾ ਆਤਮਿਕ ਆਧਾਰ ਹੈ। ਇਹ ਕੋਰਸ ਗੁਰਮਤੇ ਅਤੇ ਸਰਬੱਤ ਖ਼ਾਲਸਾ ਵਰਗੀਆਂ ਸਿੱਖ ਰਵਾਇਤਾਂ ਨੂੰ ਪੁਰਾਤਨ, ਮੱਧਯੁਗੀ ਅਤੇ ਆਧੁਨਿਕ ਸਭਿਆਚਾਰਾਂ ਦੇ ਸੰਦਰਭ ਵਿੱਚ ਸਮਝਣ ਦਾ ਜਤਨ ਹੈ। ਪੰਦਰਾਂ ਹਫ਼ਤਿਆਂ ਦੀਆਂ ਜਮਾਤਾਂ ਵਿੱਚ ਵਿਦਿਆਰਥੀਆਂ ਦੇ ਸੁਆਲਾਂ ਲਈ ਖ਼ਾਸ ਸਮਾਂ ਰੱਖਿਆ ਜਾਵੇਗਾ।
Self-paced · Punjabi
ਖ਼ਾਲਿਸਤਾਨ: ਸਿਧਾਂਤ ਅਤੇ ਵਿਹਾਰ
ਕੀ ਸਿੱਖ ਵੱਖਰੀ ਕੌਮ ਹਨ, ਜਾਂ ਮਹਿਜ਼ ਭਾਈਚਾਰਾ? ਖ਼ਾਲਿਸਤਾਨ ਦੇ ਆਸ਼ੇ ਦੀ ਬਹੁਪੱਖੀ ਪੜਚੋਲ, ਨੇਸ਼ਨ-ਸਟੇਟ ਦੀਆਂ ਫ਼ਲਸਫ਼ਾਨਾ ਬੁਨਿਆਦਾਂ ਦੇ ਆਲੋਚਨਾਤਮਿਕ ਅਧਿਐਨ ਤੋਂ ਸ਼ੁਰੂ ਹੋ ਕੇ ਸਿੱਖ ਪ੍ਰਭੂਸੱਤਾ ਤੱਕ। ਤੇਰਾਂ ਬੈਠਕਾਂ, ਗੁਰਮਤਿ ਤੋਂ ਲੈ ਕੇ ਸੰਸਾਰੀਕਰਨ ਤੱਕ ਦੇ ਸੁਆਲਾਂ ਨੂੰ ਛੂੰਹਦੀਆਂ।
Self-paced · Punjabi
ਕਵਿਤਾ ਕਿਵੇਂ ਲਿਖੀਏ
ਕਵਿਤਾ ਲਿਖਣਾ ਵਿਸਮਾਦੀ ਅਮਲ ਹੈ: ਮਹਿਜ਼ ਪ੍ਰਗਟਾਵਾ ਨਹੀਂ, ਅਹਿਸਾਸ ਦੀਆਂ ਪਰਤਾਂ ਅੰਦਰ ਉੱਤਰਨ ਦਾ ਸਫ਼ਰ। ਪਿੰਗਲ਼ ਅਤੇ ਅਰੂਜ਼ ਤੋਂ ਲੈ ਕੇ ਵਿਸ਼ਿਆਂ ਦੀ ਚੋਣ ਤੱਕ, ਹਰ ਜਮਾਤ ਦਾ ਦੂਜਾ ਹਿੱਸਾ ਵਿਦਿਆਰਥੀਆਂ ਦੀਆਂ ਆਪਣੀਆਂ ਕਵਿਤਾਵਾਂ ਉੱਤੇ ਆਲੋਚਨਾਤਮਿਕ ਵਿਚਾਰ ਲਈ ਰਾਖਵਾਂ।
Self-paced · Punjabi
A Psycho-Spiritual History of Panjab – ਪੰਜਾਬ ਦਾ ਮਨੋ-ਆਤਮਿਕ ਇਤਿਹਾਸ (ਪੰਜਾਬੀ)
ਪੰਜਾਬ ਦੀ ਧਰਤੀ ਜਿੰਨੀ ਹੁਸੀਨ ਹੈ, ਇਸ ਦਾ ਇਤਿਹਾਸ ਓਨਾ ਹੀ ਖ਼ੂਨੀ। ਹੜੱਪਾ ਸੱਭਿਅਤਾ ਤੋਂ ਲੈ ਕੇ ੧੯੮੪ ਦੇ ਘੱਲੂਘਾਰੇ ਤੱਕ, ਪੰਜ ਹਜ਼ਾਰ ਸਾਲ ਦੇ ਇਤਿਹਾਸ ਨੂੰ ਇੱਕ ਮਨੋ-ਆਤਮਿਕ ਸੂਤਰ ਵਿੱਚ ਪਰੋ ਕੇ ਸਮਝਣ ਦਾ ਜਤਨ। ਗਿਆਰਾਂ ਲੈਕਚਰ, ਪੰਜਾਬ ਦੇ ਭੂਤ ਅਤੇ ਭਵਿੱਖ ਦੇ ਅਟੁੱਟ ਰਿਸ਼ਤੇ ਬਾਰੇ।
Self-paced · Punjabi
ਸਹਿਜੇ ਰਚਿਓ ਖ਼ਾਲਸਾ: ਦੀਰਘ ਅਧਿਐਨ ੧
ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸਹਿਜੇ ਰਚਿਓ ਖ਼ਾਲਸਾ (ਪੰਜਾਬੀ ਵਿੱਚ ਆਧੁਨਿਕ ਮੁਹਾਵਰੇ ਵਿੱਚ ਲਿਖੀ ਪਹਿਲੀ ਸਿੱਖ ਫ਼ਲਸਫ਼ੇ ਦੀ ਕਿਤਾਬ) ਦਾ ਪਹਿਲਾ ਦੀਰਘ ਅਧਿਐਨ। ਕਾਂਤ, ਹੇਗਲ, ਮਾਰਕਸ ਅਤੇ ਨੀਤਸ਼ੇ ਤੋਂ ਲੈ ਕੇ ਹਿੰਦੂ, ਬੋਧੀ ਅਤੇ ਇਸਲਾਮੀ ਫ਼ਲਸਫ਼ਿਆਂ ਤੱਕ ਦੇ ਹਵਾਲੇ ਨਾਲ਼ ਆਲੋਚਨਾਤਮਿਕ ਵਿਸ਼ਲੇਸ਼ਣ।
Self-paced · Punjabi
ਸਿੱਖੀ ਅਤੇ ਸਨਾਤਨਵਾਦ
ਅੱਜ ਹਿੰਦੂ ਸਨਾਤਨਵਾਦ ਭਖਵਾਂ ਵਿਸ਼ਾ ਹੈ, ਅਤੇ ਸਿੱਖਾਂ ਅੰਦਰ ਵੀ ਇਸ ਦਾ ਨਵੇਂ ਸਿਰੇ ਤੋਂ ਪ੍ਰਚਾਰ ਸ਼ੁਰੂ ਹੋਇਆ ਹੈ। ਇਹ ਕੋਰਸ ਬ੍ਰਹਮੋ ਸਮਾਜ ਤੋਂ ਲੈ ਕੇ ਰਾਸ਼ਟਰੀ ਸਵੈਮਸੇਵਕ ਸੰਘ ਤੱਕ ਸਨਾਤਨ ਧਰਮ ਲਹਿਰ ਦੀਆਂ ਵੇਦਿਕ ਜੜ੍ਹਾਂ ਅਤੇ ਬਸਤੀਵਾਦੀ ਇਤਿਹਾਸ ਨੂੰ ਮੂਲ ਲਿਖਤੀ ਸਰੋਤਾਂ ਦੇ ਆਧਾਰ 'ਤੇ ਵਾਚਦਾ ਹੈ।
Self-paced · Punjabi
ਝਨਾਂ ਦੀ ਰਾਤ: ਦੀਰਘ ਅਧਿਐਨ
ਮਹਾਂਕਵੀ ਹਰਿੰਦਰ ਸਿੰਘ ਮਹਿਬੂਬ ਦੀ ਸੱਤ ਕਿਤਾਬਾਂ ਦੇ ਸੰਗ੍ਰਹਿ ਝਨਾਂ ਦੀ ਰਾਤ ਵਿੱਚੋਂ ਚੋਣਵੀਆਂ ਕਵਿਤਾਵਾਂ ਦੀ ਦੀਰਘ ਪੜ੍ਹਤ। ਸਿੱਖ ਇਤਿਹਾਸਿਕ ਅਨੁਭਵ, ਸਾਮੀ ਅਤੇ ਹਿੰਦੂ ਮਿੱਥਾਂ, ਅਤੇ ਯੌਰਪ ਦੇ ਕੌਂਟੀਨੈਂਟਲ ਫ਼ਲਸਫ਼ੇ ਦੇ ਹਵਾਲੇ ਨਾਲ਼ ਕਾਵਿ-ਅਨੁਭਵਾਂ ਬਾਰੇ ਵਿਚਾਰ।