Skip to content
GIIS Global Institute for Interdisciplinary Studies

Self-paced recordings · from the Spring 2025 cohort

ਖ਼ਾਲਿਸਤਾਨ: ਸਿਧਾਂਤ ਅਤੇ ਵਿਹਾਰ — self-paced

13 lectures · ~43 hours · taught in Punjabi · Prabhsharandeep Singh

ਖ਼ਾਲਿਸਤਾਨ ਦਾ ਮੁੱਦਾ ਬਹੁਤ ਸਾਰੇ ਸੁਆਲਾਂ ਨੂੰ ਜਨਮ ਦਿੰਦਾ ਹੈ। ਕੀ ਕਿਸੇ ਭਾਈਚਾਰੇ ਨੂੰ ਧਰਮ ਦੇ ਆਧਾਰ ‘ਤੇ ਮੁਲਕ ਮੰਗਣ ਦਾ ਹੱਕ ਹੈ? ਸਿੱਖ ਮਹਿਜ਼ ਭਾਈਚਾਰਾ ਹਨ ਜਾਂ ਵੱਖਰੀ ਕੌਮ? ਸਿੱਖ ਕੌਮ ਹੈ ਜਾਂ ਪੰਥ? ਜੇ ਸਿੱਖ ਵੱਖਰੀ ਕੌਮ ਨਹੀਂ ਤਾਂ ਉਹ ਕਿਹੜੀ ਕੌਮ ਦਾ ਹਿੱਸਾ ਹਨ, ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ? ਜੇ ਸਿੱਖ, ਹਿੰਦੂ, ਅਤੇ ਮੁਸਲਮਾਨ ਸਾਰੇ ਹੀ ਸਾਂਝੀ ਪੰਜਾਬੀ ਸੱਭਿਆਚਾਰਕ ਪਛਾਣ ਰੱਖਦੇ ਹਨ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਦਾ ਪੰਜਾਬੀ ਅਤੇ ਪੰਜਾਬੀਅਤ ਨਾਲ਼ ਕੀ ਨਾਤਾ ਹੈ? ਕੀ ਵਜ੍ਹਾ ਹੈ ਕਿ ਪੰਜਾਬੀ ਮੁਸਲਮਾਨ ਅਤੇ ਹਿੰਦੂ ਲਗਾਤਾਰ ਪੰਜਾਬੀ ਤੋਂ ਦੂਰ ਜਾ ਰਹੇ ਹਨ? 
ਸਿੱਖ ਪਛਾਣ ਦੀਆਂ ਕੀ ਬੁਨਿਆਦਾਂ ਹਨ? ਜੇ ਸਿੱਖ ਧਰਮ ਸਿੱਖ ਪਛਾਣ ਦੀ ਬੁਨਿਆਦ ਹੈ ਤਾਂ ਧਰਮ ਦੀ ਸਿੱਖ ਪਰਿਭਾਸ਼ਾ ਕੀ ਹੈ ਅਤੇ ਇਸ ਦਾ ਪੱਛਮੀ, ਹਿੰਦੂ, ਅਤੇ ਇਸਲਾਮੀ ਪਰਿਭਾਸ਼ਾਵਾਂ ਤੋਂ ਕੀ ਫ਼ਰਕ ਹੈ? ਸਿੱਖਾਂ ਦਾ ਵੱਖਰੀ ਕੌਮ ਹੋਣ ਦਾ ਦਾਅਵਾ ਗੁਰਮਤਿ ਦਾ ਅਨੁਸਾਰੀ ਹੈ ਜਾਂ ਇਸ ਦੀ ਜੜ੍ਹ ਬਸਤੀਵਾਦੀ ਆਧੁਨਿਕਤਾ ਵਿੱਚ ਲੱਗੀ ਹੈ? ਕੀ ਸਿੱਖਾਂ ਨੂੰ ਰਾਜ ਕਰਨ ਦਾ ਹੱਕ ਹੈ? ਸਿੱਖਾਂ ਦੇ ਰਾਜ ਕਰਨ ਦੇ ਦਾਅਵੇ ਦਾ ਆਧਾਰ ਕੀ ਹੈ, ਇਸ ਦੀ ਮਨੁੱਖਤਾ ਨੂੰ ਕੀ ਦੇਣ ਹੋਵੇਗੀ, ਅਤੇ ਇਸ ਦਾ ਸਰਬੱਤ ਦੇ ਭਲੇ ਦੀ ਭਾਵਨਾ ਨਾਲ਼ ਕੀ ਸਬੰਧ ਹੈ?
ਇਸ ਕੋਰਸ ਰਾਹੀਂ ਅਸੀਂ ਖ਼ਾਲਿਸਤਾਨ ਦੇ ਆਸ਼ੇ ਦੇ ਅਧਾਰਾਂ ਦੀ ਬਹੁਪੱਖੀ ਪੜਚੋਲ ਕਰਾਂਗੇ। ਇਹ ਕੋਰਸ ਨੇਸ਼ਨ-ਸਟੇਟ ਦੇ ਖ਼ਿਆਲ ਦੀਆਂ ਫ਼ਲਸਫ਼ਾਨਾ ਬੁਨਿਆਦਾਂ ਦੇ ਆਲੋਚਨਾਤਮਿਕ ਅਧਿਐਨ ਤੋਂ ਸ਼ੁਰੂ ਹੋ ਕੇ ਇਸ ਵਿੱਚ ਸਿੱਖ ਦੇਣ ਦੀ ਅਹਿਮੀਅਤ ਬਾਰੇ ਵਿਚਾਰ-ਚਰਚਾ ਸ਼ੁਰੂ ਕਰਨ ਦਾ ਉਪਰਾਲਾ ਹੋਵੇਗਾ।

1. ਕੌਮ, ਕੌਮਵਾਦ, ਅਤੇ ਕੌਮੀ-ਰਾਜ
2. ਸਿੱਖ: ਪੰਥ ਕਿ ਕੌਮ?
3. ਧਰਮ, ਸੱਭਿਆਚਾਰ, ਅਤੇ ਪਛਾਣ ਦਾ ਸੁਆਲ
4. ਸਿੱਖ, ਪੰਜਾਬ, ਅਤੇ ਪੰਜਾਬੀ
5. ਬਸਤੀਵਾਦ ਅਤੇ ਮਨੁੱਖੀ ਹੋਣੀ
6. ਦੱਖਣੀ ਏਸ਼ੀਆ ਵਿੱਚ ਫ਼ਿਰਕਾਪ੍ਰਸਤੀ: ਹਿੰਦੂਤਵ ਅਤੇ ਬਸਤੀਵਾਦੀ ਹਿੰਸਾ
7. ਮਨੁੱਖੀ ਅਜ਼ਾਦੀ ਅਤੇ ਪ੍ਰਭੂਸੱਤਾ ਦਾ ਸੁਆਲ
8. ਰਾਜ, ਸੰਸਥਾਵਾਂ, ਤੇ ਮਨੁੱਖ: ਏਜੰਸੀ ਦਾ ਸੁਆਲ
9. ਗੁਰਮਤਿ ਅਤੇ ਰਾਜ-ਸੱਤਾ
10. ਧਰਤੀ, ਸੱਭਿਆਚਾਰ, ਅਤੇ ਧਰਮ
11. ਸਰਬੱਤ ਦਾ ਭਲਾ ਅਤੇ ਸਿੱਖ ਪ੍ਰਭੂਸੱਤਾ
12. ਸੰਸਾਰੀਕਰਨ ਅਤੇ ਨੇਸ਼ਨ-ਸਟੇਟ ਦਾ ਸੁਆਲ
13. ਸਮਾਜਵਾਦ, ਪੂੰਜੀਵਾਦ, ਅਤੇ ਖ਼ਾਲਿਸਤਾਨ

The thirteen weeks

01ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ2 h 54 m
02ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ4 h 06 m
03ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ3 h 21 m
04ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ3 h 47 m
05ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ2 h 43 m
06ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ3 h 47 m
07ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ2 h 34 m
08ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ2 h 23 m
09ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ3 h 02 m
10ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ3 h 55 m
11ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ3 h
12ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ3 h 40 m
13ਖ਼ਾਲਿਸਤਾਨ – ਸਿਧਾਂਤ ਅਤੇ ਵਿਹਾਰ3 h 30 m

New courses and cohorts open up this Fall. Get the announcement first.

A few courses are currently meeting weekly, in Punjabi and English. Leave your email and we will write the moment we open additional courses.

Leave your address and we will write when the next run opens. We will send one email to confirm it is really you.