Skip to content
GIIS Global Institute for Interdisciplinary Studies

Self-paced recordings · from the Summer 2024 cohort

A Psycho-Spiritual History of Panjab – ਪੰਜਾਬ ਦਾ ਮਨੋ-ਆਤਮਿਕ ਇਤਿਹਾਸ (ਪੰਜਾਬੀ) — self-paced

13 lectures · ~44 hours · taught in Punjabi · Prabhsharanbir Singh

Panjab, much like its people, is a unique land. Its history is as little understood, or even misunderstood, as its people. Its extraordinarily violent history is enshrouded in an incomparably loving and welcoming culture. Today, Panjab is embroiled in a struggle for its very survival. Understanding this crisis and finding a way out are dependent on our grasp on its history and its collective psyche. This course is a step in that direction.

ਪੰਜਾਬ: ਇਹ ਨਾਂ ਬੋਲਦਿਆਂ ਹੀ ਸਾਡਾ ਮੂੰਹ ਕਿਸੇ ਇਲਾਹੀ ਸੁਆਦ ਨਾਲ ਭਰ ਜਾਂਦਾ ਹੈ। ਪੰਜਾਬ ਦੀ ਧਰਤੀ ਉਤਲਾ ਜੀਵਨ ਜਿੰਨਾ ਹੁਸੀਨ, ਸੁਰਾਂਗਲਾ, ਤੇ ਅਪਣੱਤ ਭਰਪੂਰ ਹੈ, ਇਸਦਾ ਇਤਿਹਾਸ ਓਨਾ ਹੀ ਖੂਨੀ ਜੰਗਾਂ ਤੇ ਲਹੂ-ਵੀਟਵੇਂ ਸੰਘਰਸ਼ਾਂ ਨਾਲ ਭਰਿਆ ਪਿਆ ਹੈ। ਅੱਜ ਇਹ ਸੋਹਣਾ ਦੇਸ ਆਪਣੇ ਇਤਿਹਾਸ ਦੇ ਇਕ ਨਿਰਣਾਇਕ ਮੋੜ ਉੱਤੇ ਖੜ੍ਹਾ ਹੈ। ਇਹ ਇਕ ਅਜਿਹਾ ਮੋੜ ਹੈ ਜਿੱਥੇ ਇਸ ਦੇ ਖਾਤਮੇ ਦਾ ਅਗੇਤਾ ਰੁਦਨ ਤੇ ਇਸਦੀ ਇਤਿਹਾਸਕ ਜਿੱਤ ਦੇ ਜਸ਼ਨ ਦੋਵੇਂ ਸੁਣੇ ਜਾ ਸਕਦੇ ਹਨ। ਪੰਜਾਬ ਦੇ ਭਵਿੱਖ ਦਾ ਇਸਦੇ ਭੂਤ ਨਾਲ ਅਟੁੱਟ ਰਿਸ਼ਤਾ ਹੈ। ਪੰਜਾਬ ਇਕ ਅਜਿਹਾ ਮੁਲਕ ਹੈ ਜਿਸਦਾ ਇਤਿਹਾਸ ਜਿੰਨਾ ਅਮੀਰ ਹੈ ਇਸਦੀ ਇਤਿਹਾਸਕਾਰੀ ਓਨੀ ਹੀ ਗ਼ਰੀਬ ਹੈ। ਪਿਛਲੀ ਡੇਢ ਸਦੀ ਦੌਰਾਨ ਦਰਬਾਰੀ ਵਿਦਵਾਨਾਂ ਨੇ ਇਸਦੇ ਇਤਿਹਾਸ ਨੂੰ ਗੰਧਲਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇਹ ਕੋਰਸ ਪੰਜਾਬ ਦੇ ਡੂੰਘੇ ਇਤਿਹਾਸ ਦੇ ਮਨੋ-ਆਤਮਿਕ ਪਰਿਪੇਖ ਨੂੰ ਸਮਝਣ ਦਾ ਇਕ ਜਤਨ ਹੈ।

ਇਸ ਕੋਰਸ ਵਿਚ ਪੰਜਾਬ ਦੇ ਅਮੀਰ ਇਤਿਹਾਸ ਅਤੇ ਰਹਿਤਲ ਨੂੰ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਦੇ ਵਜੂਦ ਵਿਚ ਆਈਆਂ ਮਨੋ-ਆਤਮਿਕ ਤਬਦੀਲੀਆਂ ਦੇ ਪਰਿਪੇਖ ਤੋਂ ਵਿਚਾਰਿਆ ਜਾਵੇਗਾ। ਇਸ ਕੋਰਸ ਵਿਚ ਪੰਜਾਬ ਦੇ ਪਿਛਲੇ ਪੰਜ ਹਜ਼ਾਰ ਸਾਲ ਦੇ ਇਤਿਹਾਸ ਨੂੰ ਵਿਚਾਰਿਆ ਜਾਵੇਗਾ। ਇਹ ਕੋਰਸ ਪੁਰਾਤਨ ਪੰਜਾਬ ਵਿਚਲੀ ਹੜੱਪਾ ਸੱਭਿਅਤਾ ਦੇ ਆਰੰਭ ਤੋਂ ਸ਼ੁਰੂ ਹੋ ਕੇ ਆਰੀਆਂ ਹਮਲਿਆਂ, ਇੰਡੋ-ਯੌਰਪੀਅਨ ਬੋਲੀਆਂ ਅਤੇ ਜੀਨੀਆਤੀ ਬਣਤਰ ਦਾ ਅਸਰ, ਪੱਛਮ ਦੀ ਸੱਭਿਅਤਾ ਨਾਲ ਪਹਿਲਾ ਟਕਰਾਅ (ਮੈਸੇਦੋਨੀਆਂ ਦੇ ਬਾਦਸ਼ਾਹ ਸਿਕੰਦਰ ਦਾ ਹਮਲਾ ਅਤੇ ਉਸਦੀ ਪੋਰਸ ਤੇ ਹੋਰ ਪੰਜਾਬੀ ਕਬੀਲਿਆਂ ਨਾਲ ਜੰਗਾਂ ਦਾ ਹਾਲ), ਮਸੀਹੀ ਯੁੱਗ ਦੀ ਪਹਿਲੀ ਦਹਿਸਦੀ, ਅਤੇ ਦਸਵੀਂ ਸਦੀ ਦੇ ਕਰੀਬ ਸ਼ੁਰੂ ਹੋਏ ਮੁਸਲਮਾਨੀ ਹਮਲਿਆਂ ਦਾ ਹਾਲ ਬਿਆਨ ਕਰੇਗਾ।

ਪਿਛਲੀ ਦਹਿਸਦੀ ਦੇ ਅੱਧ ਵਿਚ ਪੰਜਾਬ ਦੀ ਧਰਤੀ ਸਿੱਖੀ ਦੀ ਰਹਿਮਤ ਨਾਲ ਵਰੋਸਾਈ ਗਈ। ਇਹ ਪੰਜਾਬ ਦੇ ਵਜੂਦ ਦਾ ਹੁਣ ਤੱਕ ਹੋਇਆ ਸਭ ਤੋਂ ਵੱਡਾ ਕਾਇਆ-ਕਲਪ ਹੈ। ਗੁਰੂ-ਕਾਲ ਤੋਂ ਅੱਗੇ ਅਠ੍ਹਾਰਵੀਂ ਮਸੀਹੀ ਸਦੀ ਦਾ ਖੂਨੀ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਦੇ ਵਿਲੱਖਣ ਰਾਜ ਦਾ ਵਰਣਨ, ਪੰਜਾਬ ਦੇ ਬਸਤੀਕਰਨ ਦੀ ਦੁਖਦਾਈ ਗਾਥਾ, ਬਸਤੀਵਾਦੀ ਦੌਰ ਦੌਰਾਨ ਰੂਹ ਤੱਕ ਡੂੰਘੀ ਉਤਰੀ ਗ਼ੁਲਾਮੀ ਦੀ ਵਿਥਿਆ, ’੪੭ ਦੇ ਉਜਾੜੇ ਦੇ ਪਿਛਲੇ ਅਤੇ ਅਗਲੇ ਹਾਲਾਤਾਂ ਦੀ ਪੜਚੋਲ ਤੋਂ ਲੈ ਕੇ ਪੰਜਾਬ ਨੂੰ ਹੁਣ ਤੱਕ ਮਿਲੇ ਸਭ ਤੋਂ ਡੂੰਘੇ ਜ਼ਖ਼ਮ ੧੯੮੪ ਦੇ ਘੱਲੂਘਾਰਿਆਂ ਦੀ ਇਤਿਹਾਸਕ ਅਤੇ ਆਤਮਿਕ ਗਾਥਾ ਨੂੰ ਵੀ ਇਸ ਕੋਰਸ ਦਾ ਹਿੱਸਾ ਬਣਾਇਆ ਗਿਆ ਹੈ। ਇਹ ਕੋਰਸ ਅਜੋਕੇ ਪੰਜਾਬ ਦੀ ਤਰਾਸਦੀ ਅਤੇ ਇਸ ਦੇ ਭਵਿੱਖ ਦੀਆਂ ਸੰਭਾਵਨਾਵਾਂ ਦੇ ਵਰਣਨ ਨਾਲ ਖਤਮ ਹੋਵੇਗਾ।

ਇਸ ਕੋਰਸ ਦੀ ਇਕ ਵਿਲੱਖਣਤਾ ਇਹ ਹੋਵੇਗੀ ਕਿ ਉਪਰ ਦੱਸੇ ਗਏ ਸਾਰੇ ਦੌਰਾਂ ਨੂੰ ਮਨੋ-ਆਤਮਿਕ ਵਿਕਾਸ ਦੇ ਇਕ ਸਾਂਝੇ ਸੂਤਰ ਵਿਚ ਪਰੋ ਕੇ ਪੇਸ਼ ਕੀਤਾ ਜਾਵੇਗਾ।

ਕੋਰਸ ਦੌਰਾਨ ਹੇਠ ਲਿਖੇ ਦੌਰ ਖਾਸ ਤੌਰ ‘ਤੇ ਵਿਚਾਰੇ ਜਾਣਗੇ:

੧. ਪੰਜਾਬ: ਭੂਗੋਲਕ ਜਾਣ-ਪਛਾਣ, ਕੁਦਰਤੀ ਹੱਦਾਂ ਅਤੇ ਪੁਰਾਤਨ ਕਾਲ ਤੋਂ ਹੜੱਪੀ ਸੱਭਿਅਤਾ ਦੇ ਅੰਤ ਤੱਕ ਦਾ ਵਰਣਨ
੨. ਆਰੀਅਨ ਹਮਲਾ ਅਤੇ ਇਸਦੇ ਨਤੀਜੇ
੩. ਸਿਕੰਦਰ ਦਾ ਹਮਲਾ ਅਤੇ ਇਸ ਤੋਂ ਬਾਅਦ (ਸਿਕੰਦਰ ਅਤੇ ਪੋਰਸ ਦੀ ਜੰਗ ਦੇ ਹਾਲ ਸਹਿਤ)
੪. ਪਹਿਲੀ ਦਹਿਸਦੀ ਦੌਰਾਨ ਪੰਜਾਬ
੫. ਮੁਸਲਮਾਨੀ ਹਮਲੇ
੬. ਸਿੱਖੀ ਦਾ ਉਭਾਰ
੭. ਅਠ੍ਹਾਰਵੀਂ ਸਦੀ ਦਾ ਖੂਨੀ ਇਤਿਹਾਸ
੮. ਮਹਾਰਾਜਾ ਰਣਜੀਤ ਸਿੰਘ ਦਾ ਵਿਲੱਖਣ ਰਾਜ
੯. ਅੰਗਰੇਜ਼ਾਂ ਤੇ ਸਿੱਖਾਂ ਦੀਆਂ ਜੰਗਾਂ ਅਤੇ ਪੰਜਾਬ ਦਾ ਬਸਤੀਕਰਨ
੧੦. ਬਸਤੀਵਾਦੀ ਪੰਜਾਬ
੧੧. ਪੰਜਾਬ ਦੀ ਵੰਡ ਤੇ ਇਸਦੇ ਪ੍ਰਭਾਵ
੧੨. ੧੯੮੪: ਨਿਰਣਾਇਕ ਮੋੜ
੧੩. ਪੰਜਾਬ ਕਿੱਧਰ ਨੂੰ?: ਅੰਤ ਤੋਂ ਪੁਨਰਜਨਮ ਤੱਕ

The thirteen weeks

01– 01 – Introduction3 h
02– 02 – Second Class 27 Jan3 h 09 m
03– 03 – Third Class 03 Feb1 h 53 m
04– 04 – Fourth Class 10 Feb3 h 10 m
05– 05 – Fifth Class 17 Feb3 h 12 m
06– 06 – Sixh Class 24 FEb3 h 17 m
07– 07 – Seventh Class 2 March3 h 21 m
08– 08 – Eighth Class – 9 Mar4 h 50 m
09– 09 – Ninth Class 16 March3 h 42 m
10– 10 – Tenth Class 23 March3 h
11– 11 – Eleventh Class 30 March3 h 30 m
12– 12 – 12th Class 6 March 20243 h 46 m
13– 13 – thirteenth class 13 april4 h 01 m

New courses and cohorts open up this Fall. Get the announcement first.

A few courses are currently meeting weekly, in Punjabi and English. Leave your email and we will write the moment we open additional courses.

Leave your address and we will write when the next run opens. We will send one email to confirm it is really you.