Self-paced recordings · from the Spring 2024 cohort
ਸਿੱਖੀ ਅਤੇ ਸਨਾਤਨਵਾਦ — self-paced
ਅੱਜ ਹਿੰਦੂ ਸਨਾਤਨਵਾਦ ਭਖਵਾਂ ਵਿਸ਼ਾ ਹੈ। ਇਸ ਨੂੰ ਸਮਝਣ ਲਈ ਇਸ ਦੀਆਂ ਵੇਦਿਕ ਜੜ੍ਹਾਂ ਦੇ ਨਾਲ਼-ਨਾਲ਼ ਉਨ੍ਹੀਵੀਂ ਸਦੀ ਵਿੱਚ ਚੱਲੀ ਸਨਾਤਨ ਧਰਮ ਦੀ ਲਹਿਰ ਨੂੰ ਸਮਝਣਾ ਵੀ ਜ਼ਰੂਰੀ ਹੈ। ਸਨਾਤਨ ਧਰਮ ਲਹਿਰ ਦੇ ਆਰੰਭ ਬਾਰੇ ਸਹੀ ਸਮਝ ਬਣਾਉਣ ਲਈ ਬ੍ਰਹਮੋ ਸਮਾਜ, ਆਰੀਆ ਸਮਾਜ, ਥੀਓਸੋਫ਼ੀਕਲ ਸੋਸਾਇਟੀ, ਦੇਵ ਸਮਾਜ, ਸਨਾਤਨ ਧਰਮ ਸਭਾ, ਰਾਧਾਸੁਆਮੀ ਸੋਸਾਇਟੀ, ਹਿੰਦੂ ਮਹਾਂਸਭਾ, ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੀ ਭੂਮਿਕਾ ਨੂੰ ਸਮਝਣ ਦੀ ਲੋੜ ਹੈ। ਇਹਨਾਂ ਸਾਰਿਆਂ ਬਾਰੇ ਪੁਖਤਾ ਸਮਝ ਵਿਕਸਿਤ ਕਰਨ ਲਈ ਬਸਤੀਵਾਦ, ਮਸੀਹੀਅਤ, ਅਤੇ ਬ੍ਰਾਹਮਣਵਾਦ ਦੀ ਡੂੰਘੀ ਸਮਝ ਹੋਣੀ ਜ਼ਰੂਰੀ ਹੈ। ਵੀਹਵੀਂ ਸਦੀ ਦੇ ਮਗਰਲੇ ਅੱਧ ਵਿੱਚ ਰਾਸ਼ਟਰੀ ਸਵੈਮਸੇਵਕ ਸੰਘ ਅਤੇ ਰਾਧਾਸੁਆਮੀ ਸਤਿਸੰਗ ਸਨਾਤਨਵਾਦ ਦੀਆਂ ਪ੍ਰਮੁੱਖ ਸੰਚਾਲਕ ਰਹੀਆਂ ਹਨ। ਇੱਕੀਵੀਂ ਸਦੀ ਵਿੱਚ ਨਿਹੰਗ ਸਿੰਘਾਂ ਦੇ ਨਾਂ ‘ਤੇ ਸਿੱਖਾਂ ਵਿੱਚ ਨਵੇਂ ਸਿਰੇ ਤੋਂ ਸਨਾਤਨਵਾਦ ਦਾ ਪ੍ਰਚਾਰ ਸ਼ੁਰੂ ਹੋਇਆ ਹੈ। ਇਸ ਅਮਲ ਦੀ ਸ਼ੁਰੂਆਤ ਮੁੱਖ ਤੌਰ ‘ਤੇ ਪੱਛਮੀ ਮੁਲਕਾਂ ਵਿੱਚੋਂ ਹੋਈ ਹੈ ਪਰ ਹੌਲ਼ੀ-ਹੌਲ਼ੀ ਇਸ ਨੇ ਪੰਜਾਬ ਵਿੱਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ।

ਹਥਲੇ ਕੋਰਸ ਵਿੱਚ ਸਨਾਤਨਵਾਦ ਦੇ ਅਕਾਦਮਿਕ ਅਧਾਰਾਂ ਨੂੰ ਸਮਝਣ ਦੇ ਨਾਲ਼-ਨਾਲ਼ ਇਸ ਦੇ ਸਿੱਖੀ ਨਾਲ਼ ਸਬੰਧਾਂ ਬਾਰੇ ਵਿਚਾਰ ਆਰੰਭੀ ਜਾਵੇਗੀ। ਇਹ ਕੋਰਸ ਸਨਾਤਨ ਧਰਮ ਲਹਿਰ ਦੇ ਉਭਾਰ ਵਿੱਚ ਬ੍ਰਾਹਮਣਵਾਦ, ਧਰਮ, ਬਸਤੀਵਾਦ, ਸਾਮਰਾਜਵਾਦ, ਅਤੇ ਮਸੀਹੀਅਤ ਦੀ ਭੂਮਿਕਾ ਬਾਰੇ ਅਕਾਦਮਿਕ ਵਿਸ਼ਲੇਸ਼ਣ ਨਾਲ਼ ਸ਼ੁਰੂ ਹੋਵੇਗਾ। ਕੋਰਸ ਦੌਰਾਨ ਬ੍ਰਹਮੋ ਸਮਾਜ, ਆਰੀਆ ਸਮਾਜ, ਥੀਓਸੋਫ਼ੀਕਲ ਸੋਸਾਇਟੀ, ਦੇਵ ਸਮਾਜ, ਸਨਾਤਨ ਧਰਮ ਸਭਾ, ਰਾਧਾਸੁਆਮੀ ਸੋਸਾਇਟੀ, ਹਿੰਦੂ ਮਹਾਂਸਭਾ, ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੀ ਭੂਮਿਕਾ ਦੀ ਪੜਚੋਲ ਇਹਨਾਂ ਸੰਗਠਨਾਂ ਨਾਲ਼ ਸਬੰਧਿਤ ਮੂਲ ਲਿਖਤੀ ਸਰੋਤਾਂ ਦੇ ਆਧਾਰ ‘ਤੇ ਕੀਤੀ ਜਾਵੇਗੀ। ਕੋਰਸ ਪੰਜਾਬੀ ਵਿੱਚ ਹੋਵੇਗਾ ਪਰ ਇਸ ਲਈ ਨਿਰਧਾਰਿਤ ਪੜ੍ਹਨ-ਸਮੱਗਰੀ ਪੰਜਾਬੀ ਦੇ ਨਾਲ਼-ਨਾਲ਼ ਅੰਗਰੇਜ਼ੀ ਵਿੱਚ ਵੀ ਹੋਵੇਗੀ।