Skip to content
GIIS Global Institute for Interdisciplinary Studies

ਪਿਆ ਵਸਦਾ ਰਹੇ ਝਨਾਂ ਸਾਡਾ…

A discussion on India-Pakistan War, 2025 · May 7, 2025 · 08:00 AM Pacific Time

ਇਹ ਜੰਗ ਆਮ ਜੰਗਾਂ ਵਰਗੀ ਜੰਗ ਨਹੀਂ ਹੋਵੇਗੀ। ਇਹ ਅਸਲ ਵਿਚ ਜੰਗ ਹੈ ਹੀ ਨਹੀਂ, ਇਹ ਨਵੀਂ political reality ਹੈ। ਹੁਣ ਅਜਿਹੇ ਹਮਲੇ ਹੁੰਦੇ ਹੀ ਰਹਿਣਗੇ। ਇਹ ਕੰਮ ਲੰਮੇ ਸਮੇਂ ਤੱਕ ਚੱਲੇਗਾ। ਇਹ war of attrition ਹੈ। ਹੁਣ ਦੋਹਾਂ ਮੁਲਕਾਂ ਦਾ stamina ਪਰਖਿਆ ਜਾਣਾ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਪੈਦਾ ਹੋਇਆ ਅੰਤਰਰਾਸ਼ਟਰੀ ਨਿਜ਼ਾਮ ਖਤਮ ਹੋ ਚੁੱਕਾ ਹੈ। ਹੁਣ might is right ਦਾ ਨੰਗਾ ਨਾਚ ਹੋਣਾ ਹੈ। ਬੰਬਾਂ ਨਾਲ ਓਨੇ ਲੋਕ ਨਹੀਂ ਮਰਨੇ ਜਿੰਨੇ ਭੁੱਖਮਰੀ ਨਾਲ ਮਰਨੇ ਹਨ। ਲੰਮੀਆਂ ਜੰਗਾਂ ਹਮੇਸ਼ਾ ਮੁਲਕਾਂ ਦੀ ਆਰਥਿਕਤਾ ਨੂੰ ਤਬਾਹ ਕਰਦੀਆਂ ਹਨ। ਭਾਰਤ ਤੇ ਪਾਕਿਸਤਾਨ ਦੋਹੇਂ ਮੁਲਕ, ਆਰਥਿਕ ਪੱਖੋਂ ਪਹਿਲਾਂ ਹੀ ਡਾਵਾਂਡੋਲ ਹਨ। ਇਹ ਲੰਮੀ ਜੰਗ ਦੋਹਾਂ ਮੁਲਕਾਂ ਦੇ ਮੁੱਕਣ ਨਾਲ ਹੀ ਮੁੱਕੇਗੀ। ਇਸ ਜੰਗ ਵਿਚ ਪੰਜਾਬ ਦਾ ਥਾਂ ਨਿਵੇਕਲਾ ਹੈ। ਇਤਿਹਾਸ ਵਿਚ ਇਹ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਆਪਣੇ ਹੀ ਖਿੱਤੇ ਵਿਚ ਹੋ ਰਹੀ ਜੰਗ ਵਿਚ ਮਹਿਜ਼ ਦਰਸ਼ਕ ਬਣਨਾ ਚਾਹੁੰਦਾ ਹੋਵੇ। ਸ਼ਾਇਦ ਇਹ ਚੰਗਾ ਸ਼ਗਨ ਹੀ ਹੈ। ਪੰਜਾਬ ਨੂੰ ਅਜਿਹੀ ਤਬਦੀਲੀ ਦੀ ਲੋੜ ਵੀ ਸੀ। ਪਰ ਵੇਖਣ ਵਾਲ਼ੀ ਗੱਲ ਤਾਂ ਇਹ ਹੈ ਕਿ ਜਰਵਾਣੇ ਪੰਜਾਬ ਨੂੰ ਪਾਸੇ ਬਹਿਣ ਦੇਣਗੇ ਕਿ ਨਹੀਂ। ਇਸ ਲੰਮੀ ਜੰਗ ਨਾਲ ਆਉਣ ਵਾਲ਼ੀ ਭੁੱਖਮਰੀ ਦਾ ਹੱਲ ਪੰਜਾਬ ਦੀ ਜ਼ਮੀਨ ਵਿਚ ਪਿਆ ਹੈ। ਕੁਝ ਸਾਲਾਂ ਤੱਕ ਪੰਜਾਬ ਦੀ ਜ਼ਮੀਨ ਖੋਹਣੀ ਭਾਰਤ ਲਈ ਤਮੰਨਾ ਨਾਲੋਂ ਵੱਧ ਜ਼ਰੂਰਤ ਬਣ ਜਾਵੇਗੀ। ਫੇਰ ਪੰਜਾਬ ਇਸ ਯੁੱਧ ਦਾ ਦਰਸ਼ਕ ਨਹੀਂ ਰਹਿ ਸਕੇਗਾ। ਪੰਜਾਬ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਇਹ ਯੁੱਧ ਲੜਨਾ ਹੀ ਪਵੇਗਾ। ਸਿਆਣਪ ਇਸੇ ਵਿਚ ਹੈ ਕਿ ਹੁਣੇ ਤੋਂ ਹੀ ਕਮਰਕੱਸਾ ਕੀਤਾ ਜਾਵੇ।

← All public lectures

New courses and cohorts open up this Fall. Get the announcement first.

A few courses are currently meeting weekly, in Punjabi and English. Leave your email and we will write the moment we open additional courses.

Leave your address and we will write when the next run opens. We will send one email to confirm it is really you.