Skip to content
GIIS Global Institute for Interdisciplinary Studies

ਦੇਸ ਨਿਕਾਲ਼ਾ: ਜੁਗਾਂ ਤੋਂ ਪਾਰ

ਡਾ. ਗੁਰਪਾਲ ਸਿੰਘ ਸੰਧੂ · May 20, 2024 · 6:30 PM - 8:30 PM, Pacific Time; May 21, 2024, 7 AM - 9 AM, Amritsar Time

ਪ੍ਰੋਫੈਸਰ ਅਤੇ ਅਕਾਦਮਿਕ ਇਨ ਚਾਰਜ, ਡਿਪਾਰਟਮੈਂਟ ਆਫ਼ ਗੁਰੂ ਨਾਨਕ ਸਿੱਖ ਸਟੱਡੀਜ਼, ਪੰਜਾਬ ਯੂਨੀਵਰਸਿਟੀ; ਪ੍ਰੋਫੈਸਰ, ਡਿਪਾਰਟਮੈਂਟ ਆਫ਼ ਈਵਨਿੰਗ ਸਟੱਡੀਜ਼, ਮਲਟੀਡਿਸਿਪਲਨਰੀ ਰਿਸਰਚ ਸੈਂਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

ਪ੍ਰਭਸ਼ਰਨਦੀਪ ਸਿੰਘ ਰਚਿਤ ਦੇਸ ਨਿਕਾਲ਼ਾ ਹਿੰਸਾ, ਜਲਾਵਤਨੀ, ਕਾਲ਼, ਅਤੇ ਬੋਲੀ ਬਾਰੇ ਕਵਿਤਾਵਾਂ ਦਾ ਸੰਗ੍ਰਹਿ ਹੈ। ਇਹ ਕਵਿਤਾਵਾਂ ਉਹਨਾਂ ਸਦਮਿਆਂ ਨੂੰ ਮੁੜ ਜਿਉਂਦੀਆਂ ਹਨ ਜੋ ਕਵੀ ਅਤੇ ਉਸ ਦੀ ਕੌਮ ਸਦੀਆਂ ਤੋਂ ਝੱਲਦੇ ਆ ਰਹੇ ਹਨ। ਇਹ ਕਵਿਤਾਵਾਂ ਬੋਲੀ ਦੇ ਉਸ ਜਹਾਨ ਨੂੰ ਮੁੜ ਆਬਾਦ ਕਰਨ ਦੀ ਕੋਸ਼ਿਸ਼ ਹਨ ਜਿਸ ਨੂੰ ਸਮੇਂ ਨੇ ਬੀਤੇ ਵਿੱਚ ਧਕੇਲ਼ ਦਿੱਤਾ। ਕਵੀ ਲਈ ਦੇਸ ਨਿਕਾਲ਼ੇ ਦਾ ਅਨੁਭਵ ਮੁਲਕ ਛੱਡਣ ਦੇ ਵੇਲ਼ੇ ਤੋਂ ਪਹਿਲਾਂ ਦਾ ਅਹਿਸਾਸ ਹੈ। ਦੇਸ ਨਿਕਾਲ਼ਾ ਕਿਸੇ ਕੌਮ ਨੂੰ ਹਾਸ਼ੀਏ ’ਤੇ ਧੱਕੇ ਜਾਣ ਅਤੇ ਅਲੱਗ-ਥਲੱਗ ਕੀਤੇ ਜਾਣ ਨਾਲ਼ ਸ਼ੁਰੂ ਹੁੰਦਾ ਹੈ। ਇਹ ਬਿਰਤਾਂਤਿਕ ਹਿੰਸਾ ਨਾਲ਼ ਸ਼ੁਰੂ ਹੁੰਦਾ ਹੈ ਜੋ ਸਰੀਰਿਕ ਹਿੰਸਾ ਵਿੱਚ ਪਲ਼ਟ ਜਾਂਦੀ ਹੈ ਅਤੇ ਉਹ ਤਕਨਾਲੋਜੀਆਂ ਵਿਕਸਿਤ ਕਰਦੀ ਹੈ ਜੋ ਕਿਸੇ ਕੌਮ ਨੂੰ ਹਾਸ਼ੀਏ ’ਤੇ ਧੱਕਣ ਦੇ ਮਨਸੂਬੇ ਪੂਰੇ ਕਰਦੀਆਂ ਹਨ। ਇਹ ਕਵਿਤਾਵਾਂ ਉਹਨਾਂ ਸੰਰਚਨਾਵਾਂ ਨੂੰ ਵੰਗਾਰਦੀਆਂ ਹਨ ਜਿਹੜੀਆਂ ਹਿੰਸਾ ਨੂੰ ਆਮ ਵਰਤਾਰਾ ਬਣਾਉਂਦੀਆਂ ਹਨ, ਨਸਲਕੁਸ਼ੀ ਦੇ ਕਹਿਰ, ਤਬਾਹੀ, ਅਤੇ ਸਦਮੇ ਨੂੰ ਛੁਟਿਆਉਂਦੀਆਂ ਹਨ, ਅਤੇ ਸੱਤਾ ਨੂੰ ਚੁਣੌਤੀ ਦੇਣ ਵਾਲ਼ੀਆਂ ਆਵਾਜ਼ਾਂ ਨੂੰ ਬਦਨਾਮ ਕਰ ਪ੍ਰਭਾਵਹੀਣ ਬਣਾਉਣ ਦੇ ਮਨਸੂਬੇ ਘੜਦੀਆਂ ਹਨ। ਦੇਸ ਨਿਕਾਲ਼ਾ: ਜੁਗਾਂ ਤੋਂ ਪਾਰ ਰਾਹੀਂ ਡਾ. ਗੁਰਪਾਲ ਸਿੰਘ ਸੰਧੂ ਪ੍ਰਭਸ਼ਰਨਦੀਪ ਸਿੰਘ ਦੀ ਕਵਿਤਾ ਦੀ ਕਿਤਾਬ ਦੇਸ ਨਿਕਾਲ਼ਾ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਨਗੇ। ਡਾ. ਗੁਰਪਾਲ ਸਿੰਘ ਸੰਧੂ ਪ੍ਰੋਫੈਸਰ ਅਤੇ ਅਕਾਦਮਿਕ ਇਨ ਚਾਰਜ, ਡਿਪਾਰਟਮੈਂਟ ਆਫ਼ ਗੁਰੂ ਨਾਨਕ ਸਿੱਖ ਸਟੱਡੀਜ਼, ਪੰਜਾਬ ਯੂਨੀਵਰਸਿਟੀ ਅਤੇ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਈਵਨਿੰਗ ਸਟੱਡੀਜ਼, ਮਲਟੀਡਿਸਿਪਲਨਰੀ ਰਿਸਰਚ ਸੈਂਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਜੋਂ ਸੇਵਾਵਾਂ ਨਿਭਾ ਰਹੇ ਹਨ। ਡਾ. ਗੁਰਪਾਲ ਸਿੰਘ ਸੰਧੂ ਨੇ ਪੰਜਾਬੀ ਵਿੱਚ 6 ਕਿਤਾਬਾਂ ਅਤੇ 91 ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ। Dr. Gurpal Singh Sandhu translated 2 books from Punjabi to English and published 8 research papers in English. He Contributed 10 entries i.e. Var, Jangnama, Sad, Sithni,Chitha, Suhag, Kali, Gatha, Pattal and works of Punjabi in Encyclopaedia of Indian Poetics to be published by Sahitya Akademy,Delhi. He is a Member Editorial Board for Encyclopaedia of Hinduism : a project of Parmath Niketan, Rishikesh and published by Rupa & Co., Ltd.

← All public lectures

New courses and cohorts open up this Fall. Get the announcement first.

A few courses are currently meeting weekly, in Punjabi and English. Leave your email and we will write the moment we open additional courses.

Leave your address and we will write when the next run opens. We will send one email to confirm it is really you.