ਕਵੀ ਦਰਬਾਰ
ਪਿਛਲੇ ਸਾਲ ਅਸੀਂ ਵੈਨਕੂਵਰ ਇੰਸਟੀਟਿਊਟ ‘ ਤੇ “ਕਵਿਤਾ ਕਿਵੇਂ ਲਿਖੀਏ” ਕੋਰਸ ਪੜ੍ਹਾਇਆ। ਇਸ ਕੋਰਸ ਰਾਹੀਂ ਬਹੁਤ ਸਾਰੇ ਨਵੇਂ ਹੋਣਹਾਰ ਕਵੀਆਂ ਦੀਆਂ ਰਚਨਾਵਾਂ ਨਾਲ਼ ਵਾਬਸਤਾ ਹੋਣ ਦਾ ਸਬੱਬ ਬਣਿਆ। ਜੂਨ ਮਹੀਨੇ ਅਸੀਂ ਪਹਿਲਾ ਕਵੀ ਦਰਬਾਰ ਆਯੋਜਿਤ ਕੀਤਾ। ਇਸ ਵਿੱਚ “ਕਵਿਤਾ ਕਿਵੇਂ ਲਿਖੀਏ” ਕੋਰਸ ਦੇ ਵਿਦਿਆਰਥੀਆਂ ਦੇ ਨਾਲ਼-ਨਾਲ਼ ਹੋਰ ਨਾਮਵਰ ਕਵੀਆਂ ਨੇ ਵੀ ਹਿੱਸਾ ਲਿਆ। ਇਸ ਕਵੀ ਦਰਬਾਰ ਦੀ ਕਾਮਯਾਬੀ ਨੂੰ ਵੇਖਦਿਆਂ ਅਸੀਂ ਹਰ ਮਹੀਨੇ ਬੈਠਕ ਕਰਨ ਦਾ ਫ਼ੈਸਲਾ ਕੀਤਾ। ਸਾਡਾ ਅਗਲਾ ਕਵੀ ਦਰਬਾਰ 13 ਜੁਲਾਈ , 2025 ਨੂੰ ਹੈ। ਕਵਿਤਾ ਦੇ ਸਮੂਹ ਸਾਧਕਾਂ ਅਤੇ ਪਾਠਕਾਂ ਨੂੰ ਇਸ ਆਨਲਾਈਨ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ।