ਕਵੀ ਦਰਬਾਰ
ਅਸੀਂ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਕਵੀ ਦਰਬਾਰ ਕਰ ਰਹੇ ਹਾਂ ਜਿਸ ਵਿੱਚ ਬਹੁਤ ਸਾਰੇ ਹੋਣਹਾਰ ਕਵੀ ਸ਼ਾਮਲ ਹੋ ਰਹੇ ਹਨ। ਇਹ ਕਵੀ ਦਰਬਾਰ ਘੱਲੂਘਾਰੇ ਦੀ ਯਾਦ ਵਿੱਚ ਜੁੜ ਬੈਠ ਕੇ ਆਪਣੇ ਸਾਂਝੇ ਅਹਿਸਾਸ ਨੂੰ ਜ਼ੁਬਾਨ ਦੇਣ ਦਾ ਉਪਰਾਲਾ ਹੈ। ਕਵਿਤਾ ਅਹਿਸਾਸ ਦੀ ਅਰਥ-ਭਰਪੂਰ ਅਤੇ ਸ਼ਿੱਦਤ ਭਰੀ ਨੁਮਾਇੰਦਗੀ ਕਰਦੀ ਹੈ। ਕਵਿਤਾ ਮੂਰਛਿਤ ਅਹਿਸਾਸਾਂ ਨੂੰ ਨਵਾਂ ਜੀਵਨ ਦਿੰਦੀ ਹੈ। ਕਵਿਤਾ ਨਵੇਂ ਚਿੰਤਨ ਦੀ ਬੁਨਿਆਦ ਬਣਦੀ ਹੈ। ਕਵਿਤਾ ਨਵੇਂ ਸਫ਼ਰਾਂ ਦੀ ਸ਼ੁਰੂਆਤ ਬਣਦੀ ਹੈ। ਯਾਦ, ਇਤਿਹਾਸ, ਅਤੇ ਸਦਮਿਆਂ ਨਾਲ਼ ਇੱਕਸੁਰ ਹੋਣ ਲਈ ਕਵਿਤਾ ਲੋੜੀਂਦਾ ਮਾਧਿਅਮ ਹੈ। ਆਪ ਸਭਨਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਕਵੀ ਦਰਬਾਰ ਵਿੱਚ ਸ਼ਾਮਲ ਹੋਵੋ ਅਤੇ ਆਪਣੇ ਅਹਿਸਾਸ ਸਾਂਝੇ ਕਰੋ। ਸਮਾਂ: 4 ਜੂਨ 2025, ਬੁੱਧਵਾਰ ਆਥਣੇ 5 ਵਜੇ, (ਕੈਲੇਫ਼ੋਰਨੀਆਂ) 5 ਜੂਨ 2025, ਵੀਰਵਾਰ ਸਵੇਰੇ 5:30 ਵਜੇ, (ਅਮਿ੍ਤਸਰ) ਕਵੀ ਦਰਬਾਰ ਜ਼ੂਮ ਦੇ ਮਾਧਿਅਮ ਰਾਹੀਂ ਹੋਵੇਗਾ। ਇਸ ਵਿੱਚ ਸ਼ਾਮਲ ਹੋਣ ਲਈ https://vancouverinstitute.net/ ਉੱਤੇ ਰਜਿਸਟਰ ਕਰੋ।