Skip to content
GIIS Global Institute for Interdisciplinary Studies

Taught in Punjabi

ਸ਼ਬਦ ਅਸਗਾਹ (ਸਹਿਜੇ ਰਚਿਓ ਖ਼ਾਲਸਾ – 03)

Not currently running

ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸਹਿਜੇ ਰਚਿਓ ਖ਼ਾਲਸਾ ਸਿੱਖ ਫ਼ਲਸਫ਼ੇ ਦੀ ਵਿਲੱਖਣ ਕਿਤਾਬ ਹੈ। ਇਸ ਕਿਤਾਬ ਰਾਹੀਂ ਪ੍ਰੋ. ਮਹਿਬੂਬ ਨੇ ਗੁਰਬਾਣੀ, ਸਿੱਖ ਇਤਿਹਾਸ, ਧਰਮ-ਸਿੱਧਾਂਤ, ਮਜ਼੍ਹਬਾਂ ਦੇ ਸਫ਼ਰ, ਅਤੇ ਕੌਮਾਂ ਦੀ ਚੜ੍ਹਤ ਅਤੇ ਜ਼ਵਾਲ ਦੇ ਵਿਿਸ਼ਆਂ ਨੂੰ ਮੌਲਿਕ ਫ਼ਲਸਫ਼ਾਨਾ ਚਿੰਤਨ ਦਾ ਅਧਾਰ ਬਣਾਇਆ ਹੈ। ਸਹਿਜੇ ਰਚਿਓ ਖ਼ਾਲਸਾ ਵਿੱਚ ਕੁੱਲ ਅੱਠ ਕਿਤਾਬਾਂ ਹਨ। ਇਸ ਦੀ ਤੀਜੀ ਕਿਤਾਬ ਸ਼ਬਦ ਅਸਗਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਹੈ। ਇਸ ਕਿਤਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ, ਜਪੁਜੀ ਸਾਹਿਬ, ਭਗਤੀ ਲਹਿਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਬਾਣੀ ਦਰਜ ਕਰਨ ਦੇ ਦੈਵੀ ਮੰਤਵ, ਹਿੰਦੂ ਅਵਤਾਰਾਂ ਤੇ ਵੇਦਾਂ ਦਾ ਸਥਾਨ, ਸੰਗਤ ਦੇ ਰੂਪ, ਗੁਰਮਤਿ-ਸੁਰਤਿ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ, ਅਤੇ ਪਾਵਨ ਬੀੜ ਨੂੰ ਖ਼ਾਲਸਾ ਪੰਥ ਦਾ ਗੁਰੂ ਥਾਪਣ ਪਿੱਛੇ ਤਿੰਨ ਰਮਜ਼ਾਂ ਆਦਿ ਅਹਿਮ ਵਿਿਸ਼ਆਂ ਬਾਰੇ ਦੀਰਘ ਫ਼ਲਸਫ਼ਾਨਾ ਬਿਰਤਾਂਤ ਹੈ।

ਇਸ ਕੋਰਸ ਰਾਹੀਂ ਅਸੀਂ ਸ਼ਬਦ ਅਸਗਾਹ ਦਾ ਗੰਭੀਰ ਆਲੋਚਨਾਤਮਿਕ ਅਧਿਐਨ ਕਰਾਂਗੇ। ਮਹਿਬੂਬ ਸਾਹਿਬ ਦੇ ਫ਼ਲਸਫ਼ਾਨਾ ਨਜ਼ਰੀਏ ਨੂੰ ਉਹਨਾਂ ਦੇ ਪੱਛਮੀ, ਇਸਲਾਮੀ, ਅਤੇ ਪੂਰਬੀ ਫ਼ਲਸਫ਼ਾਨਾ ਪ੍ਰੰਪਰਾਵਾਂ ਨਾਲ਼ ਸੰਵਾਦ ਦੇ ਸੰਦਰਭ ਵਿੱਚ ਵਿਚਾਰਾਂਗੇ। ਇਹ ਕੋਰਸ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸੰਪਰਦਾਈ ਅਤੇ ਆਧੁਨਿਕਵਾਦੀ ਪਹੁੰਚ ਵਿੱਚੋਂ ਪੈਦਾ ਹੋਏ ਦ੍ਰਿਸ਼ਟੀਕੋਣਾਂ ਦੇ ਮੱਦੇਨਜ਼ਰ ਮਹਿਬੂਬ ਸਾਹਿਬ ਦੀ ਵਿਲੱਖਣ ਦੇਣ ਨੂੰ ਸਮਝਣ ਦਾ ਉਪਰਾਲਾ ਹੋਵੇਗਾ। 13 ਹਫ਼ਤੇ ਦੇ ਇਸ ਕੋਰਸ ਵਿੱਚ ਅਸੀਂ ਵਿਿਦਆਰਥੀਆਂ ਨਾਲ਼ ਸੰਵਾਦ ਦਾ ਪ੍ਰਵਾਹ ਰਚਾਉਣ ਵੱਲ ਉਚੇਚਾ ਧਿਆਨ ਦੇਵਾਂਗੇ।

New courses and cohorts open up this Fall. Get the announcement first.

A few courses are currently meeting weekly, in Punjabi and English. Leave your email and we will write the moment we open additional courses.

Leave your address and we will write when the next run opens. We will send one email to confirm it is really you.