Skip to content
GIIS Global Institute for Interdisciplinary Studies

ਤੀਜਾ ਘੱਲੂਘਾਰਾ: ਸੰਤ ਸਿੰਘ ਸੇਖੋਂ ਦੇ ਪੰਜਾਬ ਸੰਕਟ ਬਾਰੇ ਲੇਖ

ਡਾ. ਤੇਜਵੰਤ ਸਿੰਘ ਗਿੱਲ · February 10, 2024 · 10 AM - 12 PM (Pacific Time)

ਡਾ. ਤੇਜਵੰਤ ਸਿੰਘ ਗਿੱਲ ਪੰਜਾਬੀ ਦੇ ਸਿਰਮੌਰ ਮਾਰਕਸਵਾਦੀ ਆਲੋਚਕ ਅਤੇ ਚਿੰਤਕ ਹਨ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਵਿੱਚ ਅੰਗਰੇਜ਼ੀ ਦੇ ਪ੍ਰੋਫ਼ੈਸਰ ਅਤੇ ਮੁਖੀ ਰਹੇ ਹਨ। ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਣ ਤੋਂੰ ਬਾਅਦ ਉਹਨਾਂ ਨੂੰ ਇੰਡੀਅਨ ਇੰਸਟੀਟਿਊਟ ਆਫ਼ ਐਡਵਾਂਸਡ ਸਟੱਡੀਜ਼, ਸ਼ਿਮਲਾ ਨੇ ਫ਼ੈਲੋ ਅਤੇ ਭਾਰਤੀ ਸਾਹਿਤ ਅਕਾਦਮੀ ਵਿਖੇ ਲਾਈਫ਼ ਫ਼ੈਲੋਸ਼ਿਪ ਨਾਲ਼ ਸਨਮਾਨਿਆ।

ਡਾ. ਤੇਜਵੰਤ ਸਿੰਘ ਗਿੱਲ ਨਾਲ਼ ਇਹ ਵਿਚਾਰ-ਚਰਚਾ ਡਾ. ਦਰਸ਼ਨ ਸਿੰਘ ਤਾਤਲਾ ਜੀ ਦੀ ਸੰਪਾਦਿਤ ਕੀਤੀ ਕਿਤਾਬ ਤੀਜਾ ਘੱਲੂਘਾਰਾ: ਸੰਤ ਸਿੰਘ ਸੇਖੋਂ ਦੇ ਪੰਜਾਬ ਸੰਕਟ ਬਾਰੇ ਲੇਖ ਬਾਰੇ ਹੈ। ਇਸ ਕਿਤਾਬ ਵਿੱਚ ਪ੍ਰਿੰ. ਸੰਤ ਸਿੰਘ ਸੇਖੋਂ ਦੇ ਜੂਨ ਚੁਰਾਸੀ ਦੇ ਘੱਲੂਘਾਰੇ ਅਤੇ ਉਸ ਤੋਂ ਬਾਅਦ ਚੱਲੀ ਸਿੱਖ ਲਹਿਰ ਬਾਰੇ ਲੇਖ ਹਨ। ਪ੍ਰਿੰ. ਸੇਖੋਂ ਪੰਜਾਬੀ ਦੇ ਸਿਰਮੌਰ ਮਾਰਕਸਵਾਦੀ ਸਾਹਿਤਕਾਰ ਅਤੇ ਆਲੋਚਕ ਰਹੇ ਹਨ। ਪੰਜਾਬ ਦੇ ਜ਼ਿਆਦਾਤਰ ਮਾਰਕਸਵਾਦੀ ਲੇਖਕ ਅਤੇ ਆਲੋਚਕ ਭਾਰਤੀ ਸਥਾਪਤੀ ਦੇ ਹੱਕ ਵਿੱਚ ਅਤੇ ਸਿੱਖਾਂ ਦੇ ਖ਼ਿਲਾਫ਼ ਭੁਗਤਦੇ ਰਹੇ ਹਨ। ਇਸ ਦੇ ਉਲ਼ਟ ਪ੍ਰਿੰ. ਸੇਖੋਂ ਨੇ ਆਪਣੀ ਆਜ਼ਾਦ ਪਹੁੰਚ ਅਪਣਾਈ ਅਤੇ ਵੱਖ-ਵੱਖ ਸਮਿਆਂ ਤੇ ਬੜੀ ਸਾਫ਼ਗੋਈ ਨਾਲ਼ ਆਪਣਾ ਨਜ਼ਰੀਆ ਸਾਂਝਾ ਕੀਤਾ। ਹਥਲੀ ਵਿਚਾਰ-ਚਰਚਾ ਸੇਖੋਂ ਸਾਹਿਬ ਦੇ ਦ੍ਰਿਸ਼ਟੀਕੋਣ ਨਾਲ਼ ਆਲੋਚਨਾਤਮਕ ਸੰਵਾਦ ਰਚਾਉਣ ਦਾ ਉਪਰਾਲਾ ਹੈ।

← All public lectures

New courses and cohorts open up this Fall. Get the announcement first.

A few courses are currently meeting weekly, in Punjabi and English. Leave your email and we will write the moment we open additional courses.

Leave your address and we will write when the next run opens. We will send one email to confirm it is really you.