ਘੱਲੂਘਾਰੇ ਦੇ ਚਾਲ਼ੀ ਸਾਲ
ਜੂਨ ਚੁਰਾਸੀ ਦਾ ਘੱਲੂਘਾਰਾ ਹਿੰਦੂਆਂ ਦੀ ਬਰਬਰਤਾ ਦੀ ਸਿਖਰ ਸੀ। ਇਹ ਵੀਹਵੀਂ ਸਦੀ ਵਿੱਚ ਸਿੱਖਾਂ ਦੇ ਸੀਨੇ ‘ਤੇ ਵੱਜੀ ਸਭ ਤੋਂ ਵੱਡੀ ਸੱਟ ਸੀ। ਇਸ ਸਦਮੇ ਨੇ ਸਿੱਖਾਂ ਨੂੰ ਧੁਰ-ਅੰਦਰੋਂ ਹਿਲਾ ਦਿੱਤਾ। ਸਿੱਖ ਕਾਲ਼ ਦੇ ਸਿਰਜੇ ਜਨਤਕ ਪਸਾਰ ਵਿੱਚੋਂ ਉੱਖੜ ਗਏ। ਸਿੱਖਾਂ ਲਈ ਧਰਤੀ ਤੇ ਅਸਮਾਨ ਦੋਵੇਂ ਬਿਗਾਨੇ ਹੋ ਗਏ। ਸਿੱਖ ਚੇਤਨਾ ਉਜਾੜੇ ਦੇ ਸੰਤਾਪ ਵਿੱਚ ਕਲ਼ਵਲ਼ ਹੋ ਰਹੀ ਸੀ। ਕਾਲ਼ ਦੇ ਸਿਰਜੇ ਜਹਾਨ ਵਿੱਚ ਵਸਦੇ ਰਹਿਣ ਨਾਲ਼ ਸਿੱਖਾਂ ਦੇ ਮਨੋਪਸਾਰ ਦਾ ਬਸਤੀਕਰਨ ਹੋ ਗਿਆ ਸੀ। ਉੱਜੜ ਜਾਣ ਨਾਲ਼ ਸਿੱਖ ਗੁਰੂ ਨਾਨਕ ਸਾਹਿਬ ਦੇ ਦਰ ਦੇ ਸਨਮੁਖ ਹੋ ਗਏ। ਸਿੱਖਾਂ ਦੇ ਸਿੱਖੀ ਨਾਲ਼ ਨਾਤੇ ਦਾ ਅਹਿਸਾਸ ਨਵੇਂ ਜਨਮ ਵਾਂਗ ਮੁੜ ਸੁਰਜੀਤ ਹੋ ਗਿਆ। ਸਿੱਖਾਂ ਦੇ ਇਤਿਹਾਸ ਦੀ ਸ਼ਾਨ ਮੁੜ ਬੁਲੰਦ ਹੋ ਗਈ। ਨਵੇਂ ਇਤਿਹਾਸ ਦੀ ਸਿਰਜਣਾ ਨੇ ਪੁਰਾਣੇ ਇਤਿਹਾਸ ਨਾਲ਼ ਇਕਸੁਰ ਹੋਣ ਦਾ ਸਬੱਬ ਬਣਾਇਆ। ਅੱਜ ਚਾਲ਼ੀ ਸਾਲਾਂ ਬਾਅਦ ਇਹ ਸਦਮਾ ਹੋਰ ਸ਼ਿੱਦਤ ਨਾਲ਼ ਝੰਜੋੜ ਰਿਹਾ ਹੈ। ਅਹਿਸਾਸ ਦੀ ਇਸ ਸ਼ਿੱਦਤ ਵਿੱਚ ਹੀ ਜੀਵਨ ਦੀ ਬੁਲੰਦੀ ਅਤੇ ਅਗਾਂਹ ਦੇ ਸਫ਼ਰ ਪਏ ਹਨ। ਇਹ ਵਿਚਾਰ-ਚਰਚਾ ਇਹਨਾਂ ਅਹਿਸਾਸਾਂ ਨਾਲ਼ ਸਾਂਝ ਪਾਉਣ ਦਾ ਨਿਮਾਣਾ ਜਿਹਾ ਜਤਨ ਹੈ।