ਪੰਥਕ ਏਕਤਾ – ਜੁਗਗਰਦੀਆਂ ਦੇ ਦੌਰ ਵਿੱਚ ਸਮੇਂ ਦੀ ਮੰਗ
ਇਤਿਹਾਸ ਵਿੱਚ ਜਦੋਂ-ਜਦੋਂ ਪੰਥ ਉੱਤੇ ਭੀੜ ਬਣੀ ਹੈ, ਸਿੱਖ ਇਕੱਤਰ ਹੋ ਕੇ ਟਾਕਰਾ ਕਰਦੇ ਰਹੇ ਹਨ। ਸਿੱਖਾਂ ਨੂੰ ਫ਼ਤਹਿ ਵੀ ਕੇਵਲ ਉਦੋਂ ਹੀ ਨਸੀਬ ਹੋਈ ਹੈ ਜਦੋਂ ਸਿੱਖਾਂ ਨੇ ਆਪਣੇ ਸਾਰੇ ਵਖਰੇਵੇਂ ਪਾਸੇ ਰੱਖ ਕੇ ਇਕੱਠੇ ਹੋ ਕੇ ਸੰਘਰਸ਼ ਕੀਤਾ ਹੈ। ਅੱਜ ਇੱਕ ਵਾਰ ਫੇਰ ਸਮੇਂ ਨੇ ਨਵੀਂ ਵੰਗਾਰ ਖੜ੍ਹੀ ਕੀਤੀ ਹੈ। ਜੁਗਗਰਦੀਆਂ ਦੇ ਇਸ ਦੌਰ ਵਿੱਚ ਖ਼ਾਲਸਾ ਪੰਥ ਦੀ ਬਰਬਾਦੀ ਦੀਆਂ ਸਾਜ਼ਿਸ਼ਾਂ ਜ਼ੋਰਾਂ ਉੱਤੇ ਹਨ। ਸਿੱਖ ਸਮਝ ਵੀ ਰਹੇ ਹਨ ਅਤੇ ਹੰਭਲੇ ਵੀ ਮਾਰ ਰਹੇ ਹਨ। ਪਰ ਬਿਪਰ ਦੀਆਂ ਚਾਲਾਂ ਨੇ ਸਾਨੂੰ ਇਸ ਕਦਰ ਵੰਡ ਦਿੱਤਾ ਹੈ ਕਿ ਸਾਡੀਆਂ ਕੋਸ਼ਿਸ਼ਾਂ ਨੂੰ ਜਿੱਤ ਦਾ ਬੂਰ ਨਹੀਂ ਪੈਂਦਾ। ਅੱਜ ਸਮੇਂ ਦੀ ਮੰਗ ਇਹ ਹੈ ਕਿ ਅਸੀਂ ਆਪਣੇ ਸਾਰੇ ਵਖਰੇਵੇਂ, ਰੋਸੇ, ਤੇ ਗੁੱਸੇ-ਗਿਲ਼ੇ ਭੁੱਲ ਕੇ ਇੱਕਜੁੱਟ ਹੋਈਏ। ਜੇ ਅੱਜ ਵੀ ਅਸੀਂ ਏਕਾ ਨਾ ਕਰ ਸਕੇ ਤਾਂ ਇਤਿਹਾਸ ਸਾਨੂੰ ਕਦੇ ਵੀ ਮਾਫ ਨਹੀਂ ਕਰੇਗਾ। ਸਮੇਂ ਦੀ ਇਸ ਮੰਗ ਦੇ ਮੱਦੇਨਜ਼ਰ ਅਸੀਂ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ-ਆਸਰਾ ਲੈ ਕੇ ਇੱਕ ਪਹਿਲਕਦਮੀਂ ਕਰ ਰਹੇ ਹਾਂ। ਅਸੀਂ ਪੰਥਕ ਏਕਤਾ ਬਾਰੇ ਵਿਚਾਰਾਂ ਕਰਨ ਲਈ ਗੋਸ਼ਟੀਆਂ ਦੀ ਲੜੀ ਸ਼ੁਰੂ ਕਰਨ ਦਾ ਨਿਸਚਾ ਕੀਤਾ ਹੈ। ਇਹ ਕਾਰਜ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਪੂਰਨ ਹੋ ਸਕਦਾ ਹੈ। ਪਹਿਲੀ ਗੋਸ਼ਟੀ ਬਾਰੇ ਜਾਣਕਾਰੀ ਛੇਤੀ ਹੀ ਆਪ ਸਭ ਨਾਲ ਸਾਂਝੀ ਕੀਤੀ ਜਾਵੇਗੀ। ਆਪ ਦੀ ਦੇ ਸਹਿਯੋਗ ਅਤੇ ਸੁਝਾਵਾਂ ਦੀ ਸਾਨੂੰ ਉਡੀਕ ਰਹੇਗੀ। ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥ -ਪ੍ਰਭਸ਼ਰਨਦੀਪ ਸਿੰਘ -ਪ੍ਰਭਸ਼ਰਨਬੀਰ ਸਿੰਘ Saturday, 14 September 2024, 9:30 PM, Amritsar Time 9:00 AM, Pacific Time 12:00 PM, Eastern Time