Skip to content
GIIS Global Institute for Interdisciplinary Studies

Self-paced recordings · from the Spring 2026 cohort

ਖ਼ਾਲਿਸਤਾਨ ਦੀ ਲਹਿਰ: ਇਤਿਹਾਸ, ਰਾਜਨੀਤੀ, ਸਭਿਆਚਾਰ (੧੯੮੪-੯੫) — Spring 2026 (copy)

15 lectures · ~46 hours · taught in Punjabi · Prabhsharandeep Singh

ਖ਼ਾਲਿਸਤਾਨ ਦੀ ਲਹਿਰ ਵੀਹਵੀਂ ਸਦੀ ਦੌਰਾਨ ਸਿੱਖਾਂ ਵਿੱਚ ਸਭ ਤੋਂ ਵੱਡਾ ਉਭਾਰ ਰਹੀ ਹੈ। ਇਹ ਜਮਹੂਰੀ ਮੋਰਚੇ ਵਜੋਂ ਸ਼ੁਰੂ ਹੋ ਕੇ ਛੇਤੀ ਹੀ ਹਥਿਆਰਬੰਦ ਬਗ਼ਾਵਤ ਵਿੱਚ ਬਦਲ ਗਈ। ਇਹ ਲਹਿਰ ਦਾ ਬਹੁਤ ਤੇਜ਼ੀ ਨਾਲ਼ ਬਹੁਤ ਵੱਡੇ ਪੱਧਰ ’ਤੇ ਫ਼ੈਲਾਅ ਹੋਇਆ। ਇਸ ਲਹਿਰ ਦੌਰਾਨ ਸਿੱਖਾਂ ਉੱਤੇ ਅੰਨ੍ਹੀ ਹਿੰਸਾ ਹੋਈ ਜਿਸ ਦੇ ਜੁਆਬ ਵਿੱਚ ਸਿੱਖਾਂ ਵੱਲੋਂ ਮੋੜਵੀਂ ਹਿੰਸਾ ਵੀ ਸਾਹਮਣੇ ਆਈ। ਇਸ ਨੇ ਸਿੱਖ ਨੌਜੁਆਨਾਂ ਦੇ ਵਡੇਰੇ ਹਿੱਸਿਆਂ ਨੂੰ ਤੁਰੰਤ ਹੀ ਆਪਣੇ ਵੱਲ ਖਿੱਚ ਲਿਆ। ਇਸ ਖਿੱਚ ਦਾ ਅਰਥ ਸੀ ਕਿ ਦਹਾਕਿਆਂ ਤੋਂ ਪੰਜਾਬ ਦੀ ਧਰਤੀ ‘ਤੇ ਸਥਾਪਿਤ ਹੋਏ ਆਧੁਨਿਕਵਾਦੀ, ਮਾਰਕਸਵਾਦੀ, ਅਤੇ ਸੈਕੂਲਰ-ਰਾਸ਼ਟਰਵਾਦੀ ਬਿਰਤਾਂਤ ਆਪਣਾ ਪ੍ਰਭਾਵ ਗੁਆ ਚੁੱਕੇ ਸਨ। ਪੰਜਾਬ ਦੀ ਧਰਤੀ ‘ਤੇ ਸਿੱਖੀ ਦੇ ਰੂਪ ਵਿੱਚ ਧਰਮ ਦੀ ਵਾਪਸੀ ਹੋਈ। ਖ਼ਾਲਿਸਤਾਨ ਦੀ ਲਹਿਰ ਵਿੱਚ ਸ਼ਾਮਲ ਹੋਣ ਵਾਲ਼ੇ ਸਿੱਖ ਨੌਜੁਆਨ ਇਸ ਰਾਹੀਂ ਆਪਣੀ ਸਿੱਖੀ ਨਾਲ਼ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰ ਰਹੇ ਸਨ। ਲਹਿਰ ਨਾਲ਼ ਸਬੰਧਿਤ ਨੌਜੁਆਨਾਂ ਦੇ ਆਪਣੀ ਹੋਂਦ, ਰਾਜਨੀਤੀ, ਅਤੇ ਸਭਿਆਚਾਰ ਬਾਰੇ ਸਰੋਕਾਰਾਂ ਨੂੰ ਸਮਝਣ ਦੀ ਲੋੜ ਹੈ। ਇਸ ਲਹਿਰ ਦੇ ਇਤਿਹਾਸ ਨੂੰ ਗਹੁ ਨਾਲ਼ ਵਾਚਣ ਦੀ ਲੋੜ ਹੈ। ਇਹ ਸਮਝਣ ਦੀ ਲੋੜ ਹੈ ਕਿ ਇਸ ਇਤਿਹਾਸ ਰਾਹੀਂ ਕੀ ਕੁਝ ਪ੍ਰਗਟ ਹੋਇਆ।
ਇਹ ੧੩ ਹਫ਼ਤਿਆਂ ਦਾ ਕੋਰਸ ਹੈ ਜਿਸ ਵਿੱਚ ਹਰ ਬੈਠਕ ੩ ਘੰਟੇ ਦੀ ਹੋਵੇਗੀ। ਇਸ ਕੋਰਸ ਰਾਹੀਂ ਖ਼ਾਲਿਸਤਾਨ ਦੀ ਲਹਿਰ ਦੇ ਇਤਿਹਾਸ ਦੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਾਂਗੇ ਅਤੇ ਲਹਿਰ ਨਾਲ਼ ਜੁੜੇ ਬੁਨਿਆਦੀ ਸੁਆਲਾਂ ਨੂੰ ਮੁਖ਼ਾਤਿਬ ਹੋਵਾਂਗੇ।
ਕੋਰਸ ਪੰਜਾਬੀ ਵਿੱਚ ਪੜ੍ਹਾਇਆ ਜਾਵੇਗਾ। ਪੜ੍ਹਨ ਵਾਲ਼ੀ ਸਮੱਗਰੀ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਬੋਲੀਆਂ ਵਿੱਚ ਹੋਵੇਗੀ।

ਪੰਜਾਬ ਦੀ ਧਰਤੀ ‘ਤੇ, ਸਿੱਖ ਨੌਜੁਆਨਾਂ ਦੇ ਮਨਾਂ ਵਿੱਚ, ਇੰਨਾ ਵੱਡਾ ਪਲ਼ਟਾਅ ਕਿਵੇਂ ਆਇਆ?
ਸਿੱਖਾਂ ਨੇ ਆਪਣੀ ਹੋਂਦ ਤੇ ਹੋ ਰਹੀ ਹਿੰਸਾ ਨੂੰ ਕਿਵੇਂ ਸਮਝਿਆ?
ਇਹ ਲਹਿਰ ਸ਼ੁਰੂ ਕਿਵੇਂ ਹੋਈ? ਇਸ ਲਹਿਰ ਦੇ ਆਗੂਆਂ ਅਤੇ ਕਾਰਕੁਨਾਂ ਦੀ ਵਿਲੱਖਣਤਾ ਕੀ ਸੀ? ਉਹਨਾਂ ਸਾਹਮਣੇ ਕਿਹੜੀਆਂ ਵਿਹਾਰੀ ਚੁਣੌਤੀਆਂ ਸਨ?
ਲਹਿਰ ਵਿੱਚ ਕਿਹੜੇ ਵੱਡੇ ਮੋੜ ਸਨ ਜਿਨ੍ਹਾਂ ਨੇ ਇਸ ਦੀ ਦਿਸ਼ਾ ਨਿਸ਼ਚਿਤ ਕੀਤੀ।
ਲਹਿਰ ਦੇ ਅੱਗੇ ਵਧਣ ਨਾਲ਼ ਜੋ ਕੁਝ ਜ਼ਾਹਿਰ ਹੋਇਆ ਉਸ ਦੀ ਇਤਿਹਾਸਿਕ ਅਤੇ ਫ਼ਲਸਫ਼ਾਨਾ ਅਹਿਮੀਅਤ ਕੀ ਹੈ?
ਸਰਕਾਰੀ ਅਤੇ ਗ਼ੈਰ-ਸਰਕਾਰੀ ਸਿੱਖ ਵਿਰੋਧੀ ਹਿੰਸਾ ਦੇ ਰੂਪ ਕਿਹੋ ਜਿਹੇ ਸਨ?
ਸਿੱਖਾਂ ਅਤੇ ਹਿੰਦੁਸਤਾਨੀ ਹਕੂਮਤ ਦੇ ਕੰੰਮ ਕਰਨ ਦੇ ਤਰੀਕਿਆਂ ਵਿੱਚ ਬੁਨਿਆਦੀ ਫ਼ਰਕ ਕੀ ਸਨ?
ਖ਼ਾਲਿਸਤਾਨ ਦੀ ਲਹਿਰ ਨੇ ਸਿੱਖਾਂ ਦੇ ਭਵਿੱਖ ਨੂੰ ਕੀ ਦਿਸ਼ਾ ਦਿੱਤੀ?

The fifteen weeks

01੧੯੮੪ – ਘੱਲੂਘਾਰੇ ਤੇ ਸਿੱਖ2 h 59 m
02ਮੁੱਢਲਾ ਦੌਰ2 h 37 m
03੧੯੮੫ – ਸਿਆਸੀ ਸਫ਼ਬੰਦੀ2 h 53 m
04ਖ਼ਾਲਿਸਤਾਨ ਦਾ ਐਲਾਨ2 h 46 m
05ਜੁਝਾਰੂ ਲਹਿਰ ਦਾ ਮੁੱਢ3 h 12 m
06ਭੂ-ਰਾਜਨੀਤਿਕ ਸੰਦਰਭ3 h 17 m
07ਬਿਰਤਾਂਤਿਕ ਮਸਲੇ3 h 13 m
08ਬੱਬਰ ਖ਼ਾਲਸਾ, ਭਾਈ ਹਰਜਿੰਦਰ ਸਿੰਘ ਜਿੰਦਾ3 h 07 m
09ਸਭਿਆਚਾਰਿਕ ਅਤੇ ਸਿਆਸੀ ਮੁਹਾਜ਼3 h 09 m
10ਸਿਆਸੀ ਅਤੇ ਆਤਮਿਕ ਸੰਕਟ3 h 23 m
11ਸਾਕਾ ਕਾਲ਼ੀ ਗਰਜ, ਅਕਾਲੀ ਸਿਆਸਤ, ਅਤੇ ਜੁਝਾਰੂ ਲਹਿਰ2 h 48 m
12ਲਹਿਰ ਅਤੇ ਸਿੱਖਾਂ ਦੇ ਅੰਦਰੂਨੀ ਸੰਕਟ2 h 53 m
13ਜੁਝਾਰੂ ਲਹਿਰ ਦਾ ਫੈਲਾਅ ਅਤੇ ਇਸ ਨਾਲ਼ ਜੁੜੇ ਸੰਕਟ2 h 47 m
14ਸਿਆਸੀ ਢਾਂਚੇ ਅਤੇ ਚੋਣਾਂ3 h 12 m
15ਲਹਿਰ ਅਤੇ ਸਿੱਖਾਂ ਦਾ ਸਾਂਝਾ ਮਾਨਸਿਕ ਧਰਾਤਲ3 h 38 m

New courses and cohorts open up this Fall. Get the announcement first.

A few courses are currently meeting weekly, in Punjabi and English. Leave your email and we will write the moment we open additional courses.

Leave your address and we will write when the next run opens. We will send one email to confirm it is really you.