Summer 2026
ਸਮੂਹਿਕ ਅਗਵਾਈ — Summer 2026
ਸਿੱਖੀ ਵਿੱਚ ਸਮੂਹਿਕ ਅਗਵਾਈ ਦਾ ਖ਼ਾਸ ਥਾਂ ਹੈ। ਇਸ ਦਾ ਆਪਣਾ ਆਤਮਿਕ ਆਧਾਰ ਹੈ ਜਿਸ ਵਿੱਚੋਂ ਸਾਬਤ ਮਨੁੱਖੀ ਸਭਿਆਚਾਰ ਲਈ ਲੋੜੀਂਦੇ ਨੈਤਿਕ ਅਤੇ ਜਮਹੂਰੀ ਪਹਿਲੂ ਵੀ ਨਮੂਦਾਰ ਹੁੰਦੇ ਹਨ। ਮਨੁੱਖੀ ਇਤਿਹਾਸ ਵਿੱਚ, ਵੱਖ-ਵੱਖ ਸਮਿਆਂ ‘ਤੇ, ਵੱਖੋ-ਵੱਖਰੇ ਸਭਿਆਚਾਰਾਂ ਵਿੱਚ, ਸਮੂਹਿਕ ਅਗਵਾਈ ਦੀਆਂ ਅਨੇਕ ਨੁਹਾਰਾਂ ਸਾਹਮਣੇ ਆਈਆਂ ਹਨ। ਇਹਨਾਂ ਵਿਲੱਖਣ ਮੁਕਾਮਾਂ ਦੀ ਆਪਣੀ ਅਹਿਮੀਅਤ ਅਤੇ ਆਪਣੀ ਦੇਣ ਹੈ। ਇਹਨਾਂ ਉੱਪਰ ਭਰਵੀਂ ਵਿਚਾਰ ਚਿੰਤਨ ਅਤੇ ਨੀਤੀ ਦੇ ਸੰਭਾਵੀ ਰੂਪਾਂ ਨੂੰ ਸਮਝਣ ਲਈ ਅਰਥ-ਭਰਪੂਰ ਹੋ ਸਕਦੀ ਹੈ।
ਹਥਲ਼ਾ ਕੋਰਸ ਸਿੱਖਾਂ ਅੰਦਰ ਸਮੂਹਿਕ ਅਗਵਾਈ ਦੇ ਸਿਧਾਂਤ ਅਤੇ ਵਿਹਾਰ ‘ਤੇ ਵਿਚਾਰ-ਚਰਚਾ ਤੋਰਨ ਦਾ ਜਤਨ ਹੈ। ਕੋਰਸ ਦੇ ਪਹਿਲੇ ਹਿੱਸਿਆਂ ਵਿੱਚ ਸਮੂਹਿਕ ਅਗਵਾਈ ਦੀਆਂ ਪੁਰਾਤਨ, ਮੱਧਯੁਗੀ, ਅਤੇ ਆਧੁਨਿਕ ਸ਼ੈਲੀਆਂ ਦੇ ਵੱਖ-ਵੱਖ ਸਭਿਆਚਾਰਾਂ ਵਿੱਚ ਪ੍ਰਗਟ ਹੋਏ ਰੂਪਾਂ ਬਾਰੇ ਵਿਚਾਰ ਕੀਤੀ ਜਾਵੇਗੀ। ਅਗਲੇ ਹਿੱਸਿਆਂ ਰਾਹੀਂ ਗੁਰਮਤੇ ਅਤੇ ਸਰਬੱਤ ਖ਼ਾਲਸਾ ਵਰਗੀਆਂ ਸਿੱਖ ਰਵਾਇਤਾਂ ਨੂੰ ਸਮਕਾਲ਼ੀ ਹਾਲਾਤ ਅਤੇ ਚੁਣੌਤੀਆਂ ਦੇ ਸੰਦਰਭ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਪੰਦਰਾਂ ਹਫ਼ਤੇ ਦਾ ਕੋਰਸ ਹੈ। ਹਰ ਜਮਾਤ 3 ਘੰਟੇ ਦੀ ਹੋਵੇਗੀ। ਕੋਰਸ ਪੰਜਾਬੀ ਵਿੱਚ ਹੋਵੇਗਾ ਅਤੇ ਹਰ ਬੈਠਕ ਵਿੱਚ ਵਿਿਦਆਰਥੀਆਂ ਦੇ ਸੁਆਲਾਂ ਅਤੇ ਟਿੱਪਣੀਆਂ ਲਈ ਖ਼ਾਸ ਸਮਾਂ ਰੱਖਿਆ ਜਾਵੇਗਾ।